ਪੀੜਾਂ ਦੀ ਮਂਗ

by Gurpreet

ਲਿਖਣਾ ਮੈਂ ਕਿ ਚਾਹਾਂ
ਮੇਰੀ ਕਲਮ ਦੀ ਮਂਗ ਹੈ
ਖੂਨ ਦੀ ਸਿਆਹੀ ਲਾਲ
ਹਂਜੂਆ ਦੀ ਬੇਰੰਗ ਹੈ
ਲਫ਼ਜ਼ਾਂ ਦੀ ਥੋੜ ਤੇ
ਸੋਚਾਂ ਦੀ ਸੰਗ ਹੈ
ਕਾਗਚ ਦੀਆਂ ਲੀਕਾਂ ਨਾਲ
ਇਕ ਲੇਖਾਂ ਦੀ ਜਂਗ ਹੈ
ਯਾਦਾਂ ਵਿਚ ਸੁਲੱਗਧੀ
ਇਕ ਤਪਿਸ਼ ਦਾ ਹੀ ਅੰਗ ਹੈ
ਕਿੰਜ ਚਲਦੀ ਹੈ ਪੌਣ ਦਰਦ ਦੀ
ਸਾਰੀ ਦੁਨੀਆ ਹੀ ਦੰਗ ਹੈ
ਲਿਖਣਾ ਮੈਂ ਕਿ ਚਾਹਾਂ
ਮੇਰੀ ਕਲਮ ਦੀ ਮਂਗ ਹੈ
ਦਰਦਾਂ ਦੀ ਲੋੜ ਮੇਨੂ
ਪੀੜਾਂ ਦੀ ਮਂਗ ਹੈ