SUFNA

by Gurpreet

ਹਨੇਰ ਪਈ ਤੇ ਕੀ ਹੋਇਆ

ਜੋ ਭਟਕ ਗਏ ਨੇ ਰਾਹ ਮੇਰੇ

ਕੀਨੀ ਦੂਰ ਮੈਂ ਆਖਰ ਨਿਕਲ ਆਯਾ

ਤੇ ਪਿਛੇ ਰਿਹ ਨੇ ਸਾਹ ਮੇਰੇ

ਕੋਈ ਦੂਰ ਤੀਕ ਮੇਨੂ ਦਿਸਦਾ ਨਾ

ਇਹ ਕੇਹੜੇ ਸ਼ਿਹਰ ਮੈਂ ਆ ਵੜਿਆ

ਨਾ ਤਾਂ ਇਹਦਾ ਕਦੇ ਸੁਣਿਆ ਸੀ

ਤੇ ਕੀਤੇ ਨਾ ਇਹਦਾ ਨਾਂ ਪੜ੍ਹਿਆ

ਇਨਾ ਖੁਸ਼ਗੁਮਾਰ ਤਾ ਲਗਦਾ ਨਹੀ

ਕੇ ਕੋਈ ਲਿਸ਼ਕਦਾ ਬਾਜ਼ਾਰ ਮੀਲੇ

ਦੁਸ਼ਮਨ ਭਾਵੇਂ ਮਿਲ ਜਾਵੇ

ਸ਼ਾਇਦ ਹੀ ਕੋਈ ਯਾਰ ਮੀਲੇ

ਉਚੀਆਂ ਉਚੀਆਂ ਕੰਧਾਂ

ਸਬ ਕੰਧਾਂ ਕਾਲੀਆਂ ਨੇ

ਅਨ੍ਗੀਨ੍ਤਾਂ ਨੇ ਗਲੀਆਂ

ਤੇ ਭੀੜੀ ਬਾਹਲੀਆਂ ਨੇ

ਬੰਦ ਤਖਤੇ ਤੇ ਬੰਦ ਬੂਹੇ

ਕੰਧਾਂ ਪਿਛੇ ਕੋਈ ਇਨਸਾਨ ਨਹੀਂ

ਪਤਾ ਨੀ ਕਿਥੇ ਮਰ ਗਏ ਸਬ

ਕੋਈ ਬੱਚਾ ,ਕੋਈ ਨੌਜਵਾਨ ਨਹੀਂ

ਹਵਾ ਤਾਂ ਫੇਰ ਵੀ ਚਲਦੀ ਹੈ

ਪੱਤੇ ਵੀ ਹਿਲਦੇ ਨੇ

ਪਥਰਾਂ ਤੋਂ ਮੈਂ ਕੀ ਲੇਣਾ

ਪਥਰ ਤਾ ਹਰ ਥਾਂ ਮਿਲਦੇ ਨੇ

ਅਸਮਾਨ ਵੀ ਅੱਜ ਸਾਫ਼ ਹੈ

ਤੇ ਕਿਥੇ ਹਨ ਚੰਨ ਤਾਰੇ

ਰੀਝ ਤਾਂ ਇਹ ਮੇਰੀ ਸੀ

ਕੋਈ ਤੋੜ ਕੇ ਲੇਗਿਆ ਬੰਨ ਸਾਰੇ

ਤੁਰ ਤੁਰ ਕੇ ਮੈਂ ਥੱਕ ਚੁਕਾ

ਮੈਂ ਬੋਹਤ ਪਰੇਸ਼ਾਨ ਹਾਂ

ਲਖ ਬਚਇਆ ਮੈਂ ਕੰਡਿਆਂ ਤੋਂ

ਪਰ ਫੇਰ ਵੀ ਲਹੁ ਲੁਹਾਨ ਹਾਂ

ਮੈਂ ਉਚੀ ਉਚੀ ਹਾਕ ਮਾਰਾਂ

ਕੋਈ ਦੱਸੋ ਬਾਹਰ ਦਾ ਰਾਹ ਲੋਕੋ

ਮੇਰਾ ਦੰਮ ਉਂਜ ਹੀ ਘੁੱਟ ਰਿਹਾ

ਮੇਰੇ ਮੋੜ ਲਿਆਵੋ ਸਾਹ ਲੋਕੋ

ਕਿਨਾ ਹਾਂ ਲਾਚਾਰ ਮੈਂ

ਏਸ ਲਾਚਾਰੀ ਵਿਚ ਆ ਖੋ ਗਿਆ

ਇੰਜ ਤਾਂ ਮੈਂ ਨਹੀਂ ਸੀ

ਇਸ ਸ਼ੇਹਰ ਆ ਕੇ ਹੋ ਗਿਆ

ਅਖੀਰ ਕੁਛ ਲੋਕ ਦਿੱਸ ਗਏ ਨੇ

ਹੈ ਅੰਤ ਮੇਰੀ ਤਲਾਸ਼ ਦਾ

ਹੈਰਾਨ ਹਾਂ ਪਰ ਕਿੰਜ ਕਰਾਂ

ਸਾਮਣਾ ਆਪਣੀ ਲਾਸ਼ ਦਾ

ਕੁਛ ਕਿਹੰਦੇ ਸੀ ਮੀਲ ਪਥਰ

ਪਰ ਪਥਰਾਂ ਦੀ ਕੌਣ ਸੁਣੇ

ਹੋਰ ਕੀ ਕਰੇ ਕੋਈ ਮੇਰੇ ਵਰਗਾ

ਅਖਾਂ ਖੋਲ ਕੇ ਮੰਜਿਲਾਂ ਕੌਣ ਚੁਣੇ