ਸਵਾਲ

by Gurpreet

why

why?

ਨਿਘੀ  ਲਗਦੀ ਸੀ ਲੋਹ ਇੱਕ ਦੀਵੇ ਦੀ ਸੀਆਲ ਵਿਚ,
ਅੱਜ ਠੰਡਾ ਜਾਪੇ ਬੁਖਾਰ ਏਸ ਮਚਦੀ ਮਸ਼ਾਲ ਦਾ,

ਏਸ ਰਾਹ ਤੋਂ ਪੁਛ ਏ ਮੇਰੀ ਤਲਾਸ਼ ਦਾ ਗਵਾਹ ਹੈ,
ਤੇ ਏਹੋ ਰਾਹ ਹਮਰਾਹ ਮੇਰੇ ਭਟਕਦੇ ਖਿਆਲ ਦਾ,

ਪਰ ਫਿੱਕੀ ਜਹੀ ਦੁਨੀਆ ਤੇ ਰਹੁ ਬੇਰੰਗ ਖੁਮਾਰ ਏਸ ਦਾ,
ਉਂਜ ਖਿਡ ਦਾ ਈ ਰੰਗ ਪੂਰਾ ਹੋਲੀ ਦੇ ਗੁਲਾਲ ਦਾ,

ਮੈਂ ਤਸਵੀਰਾਂ ਵੀ ਵਾਹੀਆਂ ,ਮੈਂ ਗੀਤ ਵੀ ਲਿਖ ਲੇ,
ਨਾ ਦੱਸ ਪਾਆ ਹਾਲ ਕਿਸੇ ਦਿਲ ਬੇਹਾਲ ਦਾ,

ਨਾਹੀ ਕਦੇ ਉਮੀਦ ਰਖੀ , ਨਾ ਹੀ ਮੈਂ ਮਂਗ ਪਾਆ,
ਬਾਹਲਾ ਔਖਾ ਸੀ ਜਵਾਬ ,ਮੇਰੀ ਬੇਚੈਨੀ ਦੇ ਸਵਾਲ ਦਾ,

ਮੈਂ ਗਿਰਿਆ ਤੇ ਉਠ ਕੇ ਮੈਂ ਫੇਰ ਗਿਰਿਆ,
ਇੰਜ ਪੂਰਾ ਕਿੱਤਾ ਮੈਂ ਪੈਂਡਾ ਕਈਆਂ ਸਾਲ ਦਾ,

ਖੇਡਾਂ ਵਿਚੋ ਖੇਡ ਮੇਰੀ ਜ਼ਿੰਦਗੀ ਜੋ ਬਣ ਗਈ,
ਮਾਰ ਗਿਆ ਸ਼ਾਤਿਰ ਕੋਈ ਸ਼ਤਰੰਜ ਦੀ ਚਾਲ ਦਾ,

ਖਿਚ ਲੇ ਗਿਆ ਵੀਰਨੇ ਕਿਸੇ ਦਾ ਸਰਾਬ ਮੇਨੂ,
ਭਾਲਦਾ ਸੀ ਮੈਂ ਕੋਈ ਰੱਬ ਦੇ ਨਾਲ ਦਾ,