ਉਡੀਕ ਵਿੱਚ

by Gurpreet

poet

ਨਾ ਲਵਾਂ ਤੇ ਸ਼ਾਇਦ ਬਚ ਜਾਵਾਂ,

ਜੇ ਸਾਹ ਲੀਤੇ ਤਾ ਮੱਰ ਹੀ ਜਾਵਾਂਗਾ,

ਇਕ ਤੇਰੇ ਕੀਤੇ ਵਾਰ ਨੀ ਝਲ ਹੋਣੇ,

ਹੋਰ ਤਾ ਸਾਰਾ ਕੁਛ ਮੈਂ ਹੌਲੀ ਹੌਲੀ ਜਰ ਹੀ ਜਾਵਾਂਗਾ,

ਗੱਲਾਂ ਸੁਣੀਆਂ ਸੀ,ਸ਼ਾਇਦ ਕਦੇ ਗੌਰ ਨੀ ਕੀਤਾ

ਕੇ ਇੰਜ ਵੀ ਕਦੇ ਕਦੇ ਹੋ ਜਾਆ ਕਰਦਾ ਏ,

ਜਿਸ ਨੂ ਦਿਲ ਸਬ ਤੋ ਵਾਦ ਚਾਹੁੰਦਾ ਹੋਵੇ,

ਓਹੀਓ ਗਿਲਜਾਂ ਵਾਂਗਰਾਂ ਨੋਚ ਨੋਚ ਕੇ ਖਾਆ ਕਰਦਾ ਏ,

ਲਿੱਖ ਕੇ ਕਹਾਣਿਆ ਮੈਂ ਅਕਸਰ ਭੁੱਲ ਜਾਆ ਕਰਦਾ ਸੀ,

ਅੱਜ ਕੱਲ ਮੈਂ ਓਹ੍ਨਾ ਨੂ  ਟੋਹੁਲਦਾ ਫਿਰਦਾ ਹਾਂ,

ਮੇਰੀ ਆਪ ਦੀ ਕਹਾਣੀ ਅਲਜੀ ਜਿਹੀ  ਫਿਰਦੀ ਏ,

ਅੱਜ ਕੱਲ ਆਪਣੀ ਜਿੰਦਗੀ ਦੇ ਵਰਕੇ  ਫੋਲਦਾ ਫਿਰਦਾ ਹਾਂ,

ਜਿਹਦੀ ਔਣ ਦੀ ਉਮੀਦ ਕੋਈ ਨੀ,

ਮੈਂ ਓਹ੍ਦੀ ਚਿਰਾਂ ਤੋ ਉਡੀਕ ਕਿਓਂ ਕਰਦਾ ਹਾਂ,

ਮੈਂ ਰੋਜ਼ ਰਾਤ ਨੂ ਸੌਂਦਾ ਨੀ ,

ਭਲਾਂ ਮੈਂ ਆਪਣੇ ਆਪ ਨਾਲ ਇਦਾਂ ਕਿਓਂ ਕਰਦਾ ਹਾਂ,

ਪਤਾ ਲੱਗਾ ਤੇ ਦੱਸਾਂਗਾ ਜ਼ਰੂਰ,

ਏਹ ਦਫਾ ਕੈਸੀ ਲੱਗੀ,ਤੇ ਏ ਕਿਸ ਤਰਾਂ ਦੀ ਸਜ਼ਾ ਹੈ,

ਆਪਣੇ ਵਾਲੇ ਦੀ ਤਾ ਇਹੇ ਹੋ ਨੀ ਸਕਦੀ ,

ਸ਼ਾਇਦ ਕਿਸੇ ਹੋਰ ਈ ਰੱਬ ਦੀ ਰਜ਼ਾ ਹੈ,

ਸਿਵਿਆਂ ਵੱਲ ਦੀ ਲੰਗਣਾ ਮੇਨੂ ਕਿਥੇ ਪਸੰਦ ਸੀ,

ਅੱਜ ਕੱਲ ਵੇਲੇ ਕੁਵੇਲੇ ਮੈਂ ਆਪਣੇ ਆਪ ਨੂ ਉਥੇ ਹੀ ਪਾਓਂਦਾ ਹਾਂ,

ਚੰਗੇ ਭਲੇ ਲੋਕ ਤਾਂ ਇੰਜ ਨੀ ਕਰਿਆ ਕਰਦੇ,

ਫਿਰ ਮੈਂ ਪਤਾ ਨੀ ਆਪਣੇ ਆਪ ਤੋਂ ਕਿ ਕਰਾਓਣਾ ਚੌਂਦਾ ਹਾਂ,

ਲੋਕਿ ਕਿਹੰਦੇ ਨੇ ਮੈਂ ਆਪਣੇ ਆਪ ਨਾਲ ਗੱਲਾਂ ਕਰਦਾ ਹਾਂ,

ਹੁਣ ਝੂਠ ਵੀ ਦੱਸ ਮੇਨੂ ਕਿਓਂ ਕਿਹਣਗੇ,

ਪਰ ਮੈਂ ਲੋਕਾਂ ਤੋ ਕਿ ਲੈਣਾ,ਮੈਂ ਤਾ ਬੋਲਾਂਗਾ,

ਮੈਂ ਆਪਣੇ ਘਰ ਰਹਾਂਗਾ,ਤੇ ਲੋਕਿ ਵੀ ਆਪਣੇ ਹੀ ਘਰ ਰਿਹਿਣਗੇ,

ਕੇ ਇੰਜ ਵੀ ਕਦੇ ਕਦੇ ਹੋ ਜਾਆ ਕਰਦਾ ਏ
ਜਿਸ ਨੂ ਦਿਲ ਸਬ ਤੋ ਵਾਦ ਚਾਹੁੰਦਾ ਹੋਵੇ
ਓਹੀਓ ਗਿਲਜਾਂ ਵਾਂਗਰਾਂ ਨੋਚ ਨੋਚ ਕੇ ਖਾਆ ਕਰਦਾ ਏਕੇ ਇੰਜ ਵੀ ਕਦੇ ਕਦੇ ਹੋ ਜਾਆ ਕਰਦਾ ਏ